The Summer News
×
Sunday, 19 May 2024

ਉੱਤਰਾਖੰਡ ਦੇ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 3.1 ਦੀ ਤੀਬਰਤਾ

ਦਿੱਲੀ: ਉੱਤਰਾਖੰਡ ਦੇ ਉੱਤਰਕਾਸ਼ੀ 'ਚ ਭੂਚਾਲ ਦੇ ਜ਼ਬਰਦਸਤ ਝਟਕਿਆਂ ਨਾਲ ਪੂਰਾ ਉੱਤਰ ਭਾਰਤ ਹਿੱਲ ਗਿਆ। ਮੀਡੀਆ ਸੂਤਰਾਂ ਅਨੁਸਾਰ ਬੁੱਧਵਾਰ ਤੜਕੇ ਉਤਰਾਖੰਡ ਵਿੱਚ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।


ਦਸ ਦੇਈਏ ਕਿ ਰਿਕਟਰ ਪੈਮਾਨੇ 'ਤੇ 3.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੀ ਗਹਿਰਾਈ 5 ਕਿਲੋਮੀਟਰ ਸੀ। ਦੂਜੇ ਪਾਸੇ ਨੇਪਾਲ ਦੇ ਬਾਗਲੁੰਗ 'ਚ ਦੇਰ ਰਾਤ ਦੋ ਵਾਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੇਪਾਲ ਵਿੱਚ ਇੱਕੋ ਸਮੇਂ 4.3 ਅਤੇ 3.8 ਤੀਬਰਤਾ ਦੇ ਦੋ ਭੂਚਾਲ ਆਏ।

Story You May Like